ਮੇਰਾ ਪਿੰਡ

1961 ਤੋਂ ਲਗਾਤਾਰ ਛਪਦੀ ਅਤੇ ਪੜ੍ਹੀ-ਪੜ੍ਹਾਈ ਜਾ ਰਹੀ ਪੁਸਤਕ ‘‘ਮੇਰਾ ਪਿੰਡ’’ ਗਿਆਨੀ ਗੁਰਦਿੱਤ ਸਿੰਘ ਪੰਜਾਬ ਦੇ ਪੇਂਡੂ ਜੀਵਨ ਦਾ ਯਥਾਰਥਕ ਚਿਤਰਨ ਹੈ। ਵਿਅੰਗ, ਲੋਕ-ਸਿਆਣਪਾਂ, ਗੀਤ, ਬੋਲੀਆਂ, ਲੋਕ-ਕਥਾਵਾਂ, ਰੀਤੀ-ਰਿਵਾਜ, ਤਿੱਥ-ਤਿਉਹਾਰ, ਤੀਆਂ ਤੇ ਤ੍ਰਿੰਜਣ, ਜਨਮ ਤੇ ਮਰਨ ਸਮੇਂ ਦੀਆਂ ਰਸਮਾਂ, ਗਿੱਧਾ¸ ਮੁੰਡੇ ਦੀ ਛਟੀ ਤੋਂ ਲੈ ਕੇ ਕੁੜਮਾਈ, ਵਿਦਾਈ ਤੱਕ¸ ਇਹ ਸਭ ਕੁਝ ਇਸ ਵਿਚ ਪ੍ਰੋਇਆ ਤੇ ਸਮੇਟਿਆ ਗਿਆ ਹੈ। ਮਨੁੱਖੀ ਰਿਸ਼ਤਿਆਂ ਦੇ ਨਿੱਘੇ ਸਬੰਧ, ਵਹਿਮ-ਭਰਮ, ਧਾਰਮਿਕ ਮਾਨਤਾਵਾਂ, ਜਨ-ਸਾਧਾਰਨ ਦੀ ਜ਼ਿੰਦਗੀ ਦਾ ਕੋਈ ਵੀ ਅਜਿਹਾ ਪੱਖ ਨਹੀਂ ਜੋ ਮੇਰਾ ਪਿੰਡ ਵਿਚ ਛੋਹਿਆ ਨਾ ਗਿਆ ਹੋਵੇ।
ਇਸ ਵਿਚਲੀਆਂ ਬੋਲੀਆਂ ਅਤੇ ਗੀਤਾਂ ਨੂੰ ਕਈ ਪੰਜਾਬੀ ਗੀਤਕਾਰਾਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਹੈ। ‘ਮੇਰਾ ਪਿੰਡ’ ਇਕ ਤਰ੍ਹਾਂ ਪੰਜਾਬ ਦੇ ਪੇਂਡੂ ਜੀਵਨ ਦਾ ਮਹਾਨ ਕੋਸ਼ ਹੋ ਨਿਬੜੀ ਹੈ। ਇਸ ਨੂੰ ਪੇਂਡੂ ਜੀਵਨ ਜਾਚ ਦੇ ਅਜਾਇਬ ਘਰ ਦਾ ਰੂਪ ਅਤੇ ਖੋਜ ਦਾ ਆਧਾਰ ਮੰਨਿਆ ਗਿਆ ਹੈ।
ਜੇ ਇਕ ਪਾਸੇ ਸਾਹਿਤ ਦੇ ਖੇਤਰ ਦੇ ਮੰਨੇ-ਪ੍ਰਮੰਨੇ ਵਿਦਵਾਨ ਇਸ ਨੂੰ ਗ੍ਰਾਮੀਣ-ਵੇਦ ਅਤੇ ਪੰਜਾਬੀ ਸਾਹਿਤ ਦਾ ‘ਮੇਰਾ ਦਾਗਿਸਤਾਨ’ ਮੰਨਦੇ ਹਨ, ਤਾਂ ਦੂਜੇ ਪਾਸੇ ਸਮਾਜ ਸ਼ਾਸਤਰੀ ਆਜ਼ਾਦੀ ਤੋਂ ਪਹਿਲਾਂ ਅਤੇ ਤੁਰੰਤ ਪਿੱਛੋਂ ਦੇ ਪੇਂਡੂ ਜੀਵਨ ਸਬੰਧੀ ਅਧਿਐਨ ਦਾ ਮੁੱਖ ਸ੍ਰੋਤ ਮੰਨਦੇ ਹਨ। ‘ਮੇਰਾ ਪਿੰਡ’ ਦਾ ਹਿੱਸਾ ਹਨ ‘ਤਿੱਥ ਤਿਉਹਾਰ’ ਤੇ ‘ਮੇਰੇ ਪਿੰਡ ਦਾ ਜੀਵਨ’¸ ਦੋ ਪੁਸਤਕਾਂ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸੰਸਥਾ ਯੂਨੈਸਕੋ ਨੇ ਸਨਮਾਨਿਤ ਕੀਤਾ। ੈਨਸਾਈਕਲੋਪੀਡੀਆ ਬ੍ਰੀਟੈਨੀਕਾ ਦੇ ਵਿਦਿਆਰਥੀ ਸੰਸਕਰਣ ਵਿਚ ‘ਮੇਰਾ ਪਿੰਡ’ ਨੂੰ ਪੰਜਾਬੀ ਸਾਹਿਤ ਦੀ ਕਲਾਸਕੀ ਰਚਨਾ ਮੰਨਣਾ ਇਸ ਪੁਸਤਕ ਦਾ ਢੁਕਵਾਂ ਮੁਲਾਂਕਣ ਹੈ।
ਇਸ ਦੇ ਸੁਨਹਿਰੀ 50 ਸਾਲ ਹੋਣ ’ਤੇ ਨਵਾਂ ਐਡੀਸ਼ਨ ਖੂਬਸੂਰਤ ਜਿਲਦ ਵਾਲਾ ਛਾਪਿਆ ਗਿਆ ਹੈ।

—ਪ੍ਰੀਤਮ ਸਿੰਘ

This article was printed in Punjabi Tribune on February 19, 2011

Leave a Reply

Your email address will not be published. Required fields are marked *